ਅੰਕੂਰ ਦਾ ਗਿੱਲਾ ਹੋਣਾ

  • ਲੱਛਣ

  • ਟ੍ਰਿਗਰ

  • ਜੈਵਿਕ ਨਿਯੰਤਰਣ

  • ਰਸਾਇਣਕ ਨਿਯੰਤਰਣ

  • ਰੋਕਥਾਮ ਦੇ ਉਪਾਅ

ਅੰਕੂਰ ਦਾ ਗਿੱਲਾ ਹੋਣਾ

Pythium spp.

ਉੱਲੀ


ਸੰਖੇਪ ਵਿੱਚ

  • ਉਭਰਨ ਤੋਂ ਪਹਿਲਾਂ ਦੇ ਪੜਾਅ ਵਿੱਚ, ਬੀਜ ਮਿੱਟੀ ਵਿੱਚ ਸੜ ਜਾਂਦੇ ਅਤੇ ਪੌਦੇ ਉਭਰਨ ਤੋਂ ਪਹਿਲਾਂ ਮਾਰੇ ਜਾਂਦੇ ਹਨ। ਉਭਰਨ ਦੇ ਬਾਅਦ ਦੇ ਪੜਾਅ ਨੂੰ ਤਣੇ ਦੇ ਅਧਾਰ 'ਤੇ ਪਾਣੀ ਦੇ ਭਿੱਜੇ ਨਿਸ਼ਾਨਾਂ, ਸਲੇਟੀ, ਭੂਰੇ ਜਾਂ ਕਾਲੇ ਟਿਸ਼ੂਆਂ ਦੀ ਵਿਸ਼ੇਸ਼ਤਾ ਨਾਲ ਪਹਿਚਾਣਿਆ ਜਾਂਦਾ ਹੈ। ਛੋਟੇ ਪੌਦੇ ਜਾਂ ਦਰੱਖਤ ਮਿੱਟੀ ਵਾਲੀ ਕਤਾਰ 'ਤੇ ਡਿੱਗ ਜਾਂਦੇ ਹਨ ਅਤੇ ਇੱਕ ਸਫੈਦ ਜਾਂ ਸਲੇਟੀ ਮਿਸ਼ਰਣ ਜਿਹੀ ਉਲੀ ਵਿਕਸਿਤ ਹੋ ਕੇ ਉਨ੍ਹਾਂ ਨੂੰ ਕਵਰ ਕਰ ਲੈਂਦੀ ਹੈ।.

ਮੇਜ਼ਬਾਨ:

ਸੇਮ

ਸ਼ਿਮਲਾ ਮਿਰਚ ਅਤੇ ਮਿਰਚ

ਗਾਜਰਾਂ

ਮਟਰ

ਖੀਰਾ

ਕੱਦੂ

ਤੋਰੀ

ਟਮਾਟਰ

ਗੌਭੀ

ਹਰਾ ਪੱਤੇਦਾਰ ਸਲਾਦ (ਸਲਾਦ ਪੱਤਾ)

ਆਲੂ

ਛੋਲੇ ਅਤੇ ਛੋਲਿਆਂ ਦੀ ਦਾਲ

ਕਣਕ

ਪਿਆਜ਼

ਮੱਕੀ

ਮੂੰਗਫਲੀ

ਅੰਬ

ਪਪੀਤਾ

ਜੌਂ

ਖਰਬੂਜਾ

ਚੁਕੰਦਰ

ਦਾਲ

ਸਜਾਵਟੀ

plant_turmeric

ਲੱਛਣ

ਨਮ ਹੋਣਾ ਪੌਦੇ ਦੇ ਵਿਕਾਸ ਦੌਰਾਨ ਦੋ ਪੜਾਵਾਂ ਵਿੱਚ ਹੋ ਸਕਦਾ ਹੈ, ਉਭਰਨ ਤੋਂ ਪਹਿਲਾਂ ਵਾਲੇ ਪੜਾਅ ਵਿੱਚ ਜਾਂ ਉਭਰਨ ਤੋਂ ਬਾਅਦ ਵਾਲੇ ਪੜਾਅ ਵਿੱਚ। ਉਭਰਨ ਤੋਂ ਪਹਿਲਾਂ ਵਾਲੇ ਪੜਾਅ ਵਿੱਚ, ਉੱਲੀ ਬਿਜਾਈ ਦੇ ਬਾਅਦ ਬੀਜਾਂ ਵਿੱਚ ਉਪਨਿਵੇਸ਼ ਕਰ ਜਾਂਦੀ ਹੈ, ਜਿਸ ਨਾਲ ਬੀਜਾਂ ਵਿੱਚ ਸੜਨ ਪੈਦਾ ਹੁੰਦੀ ਹੈ ਅਤੇ ਅੰਕੁਰਿਤ ਹੋਣ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਉਭਰਨ ਤੋਂ ਬਾਅਦ ਵਾਲੇ ਪੜਾਅ ਵਿੱਚ, ਬੀਜਾਂ ਦਾ ਵਿਕਾਸ ਹੋਣਾ ਬਹੁਤ ਘੱਟ ਹੋ ਜਾਂਦਾ ਹੈ ਅਤੇ ਤਣਾ ਅਧਾਰ ਤੋਂ ਸੜਨਾ ਸ਼ੁਰੂ ਹੋ ਜਾਂਦਾ ਹੈ, ਨਰਮ ਅਤੇ ਪਤਲੇ ਰੁੱਖ ਦੇ ਰੂਪ ਵਿੱਚ ਦਿਖਾਈ ਦੇਣ ਦੇ ਨਾਲ-ਨਾਲ ਪਾਣੀ ਦੀ ਭਿੱਜਾ ਹੋਇਆ, ਸਲੇਟੀ, ਭੂਰੇ ਜਾਂ ਕਾਲੇ ਜਖਮ ਦਿਖਾਉਂਦਾ ਹੈ। ਯੂਵਾ ਪੌਦੇ ਜਾਂ ਦਰੱਖਤ ਕਲੋਰੋਟਿਕ ਬਣ ਜਾਂਦੇ ਹਨ ਅਤੇ ਝੁਕਣਾ ਸ਼ੁਰੂ ਹੋ ਜਾਂਦੇ ਹਨ, ਅਖੀਰ ਵਿੱਚ ਹੇਠਾਂ ਡਿੱਗ ਜਾਂਦੇ, ਦੇਖਣ ਨੂੰ ਲੱਗਦੇ ਹਨ ਜਿਵੇਂ ਕਿ ਉਹ ਅਧਾਰ ਤੋ ਕੱਟੇ ਗਏ ਹੋਂਣ। ਚਿੱਟੇ ਜਾਂ ਸਲੇਟੀ ਜਿਹੀ ਉੱਲੀ ਵਰਗਾ ਵਿਕਾਸ ਮਰੇ ਹੋਏ ਪੌਦਿਆਂ 'ਤੇ ਜਾਂ ਮਿੱਟੀ ਦੀ ਸਤ੍ਹ 'ਤੇ ਹੁੰਦਾ ਹੈ। ਜਦੋਂ ਅੰਕੂਰ ਬਹੁਤ ਜਿਆਦਾ ਨੁਕਸਾਨੇ ਜਾਂਦੇ ਹਨ, ਤਾਂ ਦੋਬਾਰਾ ਬੁਆਈ ਕਰਨਾ ਜ਼ਰੂਰੀ ਹੋ ਸਕਦਾ ਹੈ।

ਟ੍ਰਿਗਰ

ਗਿੱਲਾ ਹੋਣਾ ਕਈ ਫਸਲਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਹ ਪਿਠਾਈਅਮ ਦੇ ਫੰਜਾਈ ਕਾਰਨ ਪੈਦਾ ਹੁੰਦਾ ਹੈ, ਜੋ ਕਈ ਸਾਲਾਂ ਤੱਕ ਮਿੱਟੀ ਜਾਂ ਪੌਦਿਆਂ ਦੀ ਰਹਿੰਦ-ਖੂੰਹਦ ਵਿਚ ਰਹਿ ਸਕਦੀ ਹੈ। ਉਹ ਵਧਦੇ ਜਾਂਦੇ ਹਨ, ਜਦੋਂ ਮੌਸਮ ਨਿੱਘਾ ਅਤੇ ਬਰਸਾਤੀ ਹੁੰਦਾ ਹੈ, ਮਿੱਟੀ ਬਹੁਤ ਜ਼ਿਆਦਾ ਗਿੱਲੀ ਹੁੰਦੀ ਹੈ ਅਤੇ ਪੌਦੇ ਸੰਘਣਤਾ ਨਾਲ ਬੀਜ ਹੁੰਦੇ ਹਨ। ਤਣਾਅਪੂਰਨ ਹਾਲਾਤ, ਜਿਵੇਂ ਕਿ ਪਾਣੀ ਦਾ ਭਰਾਓ ਜਾਂ ਉੱਚ ਨਾਈਟ੍ਰੋਜਨ ਦੀ ਵਰਤੋਂ, ਪੌਦਿਆਂ ਨੂੰ ਕਮਜ਼ੋਰ ਬਣਾਉਂਦੇ ਹਨ ਅਤੇ ਬਿਮਾਰੀ ਦੇ ਵਿਕਾਸ ਦੇ ਪੱਖ ਵਿੱਚ ਹੁੰਦੇ ਹਨ। ਕੰਨਟੈਮੀਨੇਟ ਹੋਏ ਸਾਮਾਨ ਜਾਂ ਸਾਜ਼-ਸਾਮਾਨ ਅਤੇ ਕੱਪੜੇ ਜਾਂ ਜੁੱਤੀਆਂ 'ਤੇ ਚਿੱਕੜ ਨਾਲ ਬਿਜਾਣੂ ਫੈਲਦੇ ਹਨ। ਇਥੋ ਤੱਕ ਕਿ ਉਹ ਫਸਲਾਂ 'ਤੇ ਉਨ੍ਹਾਂ ਦੇ ਪੂਰੇ ਜੀਵਨ ਚੱਕਰ ਦੌਰਾਨ ਕਦੇ ਵੀ ਹਮਲਾ ਕਰ ਸਕਦੇ ਹਨ, ਬੀਜਾਂ ਦੇ ਉਭਰਨ ਦੌਰਾਨ ਜਾਂ ਯੂਵਾ ਬੀਜ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਇਹ ਬੀਮਾਰੀ ਇਕ ਜਗ੍ਹਾ ਤੋਂ ਦੂਜੀ ਥਾਂ 'ਤੇ ਨਹੀਂ ਜਾਂਦੀ, ਪਰ ਇਹ ਜਦੋਂ ਅਤੇ ਕਿੱਤੇ ਹਲਾਤ ਇਸ ਦਿਸ਼ਾ ਵੱਲ ਹੋਣ ਤਾਂ ਸੰਕਰਮਣ ਦਿਖਾਈ ਦਿੰਦਾ ਹੈ।

ਜੈਵਿਕ ਨਿਯੰਤਰਣ

ਤ੍ਰਿਕੋਡੇਰਮਾ ਵਾਇਰਡ, ਬਿਊਵਰੀਆ ਬੇਸੀਆਨਾ ਫੰਗੀ ਜਾਂ ਸੂਡੋਮੋਨਸ ਫਲੋਰਸਸੇਨ ਅਤੇ ਬੈਕਟੀਸ ਸਬਟਿਲਿਸ ਬੈਕਟੀਰੀਆ ਤੇ ਆਧਾਰਿਤ ਜੈਵਿਕਉੱਲੀਨਾਸ਼ਕਾਂ ਨੂੰ ਬੀਜਾਂ ਦੇ ਇਲਾਜ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ ਜਾਂ ਪਲਾਟਿੰਗ ਦੇ ਸਮੇਂ ਪ੍ਰਭਾਵੀ ਤਰੀਕੇ ਨਾਲ ਰੋਕਣ ਜਾਂ ਕੰਟਰੋਲ ਕਰਨ ਲਈ ਜੜ੍ਹ ਖੇਤਰ ਦੇ ਦੁਆਲੇ ਵਰਤਿਆ ਜਾ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਕੋਪਰ ਉਲੀਨਾਸ਼ਕ ਜਿਵੇਂ ਕਿ ਕੋਪਰ ਆਕਸੀਕਲੋਇਰਡ ਜਾਂ ਬਾਰਡੋਕਸ ਵਰਗੇ ਮਿਸ਼ਰਣ ਵਾਲੇ ਰੋਕਥਾਮ ਦੇ ਇਲਾਜ ਬਿਮਾਰੀ ਦੀਆਂ ਘਟਨਾਵਾਂ ਅਤੇ ਗੰਭੀਰਤਾ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਯੂਪੈਟੋਰੋਮ ਕੈਨਾਨਬੈਨੀਅਮ ਦੇ ਪੌਦੇ ਦੇ ਅੱਕਰ 'ਤੇ ਆਧਾਰਿਤ ਘਰੇਲੂ ਹੱਲ ਪੂਰੀ ਤਰ੍ਹਾਂ ਉੱਲੀਮਾਰ ਦੇ ਵਿਕਾਸ ਨੂੰ ਰੋਕਦਾ ਹੈ। "ਧੂੰਏ ਦਾ ਪਾਣੀ" (ਪਾਣੀ ਦੇ ਵਿੱਚ ਪੌਦੇ ਦੇ ਪਦਾਰਥਾਂ ਨੂੰ ਸਾੜ ਕੇ ਅਤੇ ਪਾਣੀ ਵਿਚ ਧੂੰਏ ਨੂੰ ਭੰਗ ਕਰਨ ਦੁਆਰਾ ਤਿਆਰ ਕੀਤਾ ਗਿਆ) ਨਾਲ ਸਿੰਚਾਈ ਕਰਨ ਦਾ ਵੀ ਉੱਲੀ 'ਤੇ ਪ੍ਰਭਾਵ ਪੈਂਦਾ ਹੈ।

ਰਸਾਇਣਕ ਨਿਯੰਤਰਣ

ਹਮੇਸ਼ਾ ਜੇਕਰ ਉਪਲਬਧ ਹੋ ਸਕੇ ਤਾਂ ਜੈਵਿਕ ਇਲਾਜਾਂ ਦੇ ਨਾਲ ਰੋਕਥਾਮ ਵਾਲੇ ਉਪਾਵਾਂ ਦੀ ਇੱਕ ਏਕੀਕ੍ਰਿਤ ਵਰਤੋਂ ਕਰਨ ਦੀ ਪਹੁੰਚ ਤੇ ਵਿਚਾਰ ਕਰੋ। ਬੀਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਖੇਤ ਦੇ ਕੰਮ ਦੌਰਾਨ ਰੋਕਥਾਮ ਵਾਲੇ ਉਪਾਵਾਂ ਅਤੇ ਸਾਵਧਾਨੀਪੂਰਵਕ ਚਾਲ ਵਰਤਣਾ ਹੈ। ਡੈਂਪਿੰਗ-ਆਫ ਦੇ ਇਤਿਹਾਸ ਜਾਂ ਨਿਕਾਸੀ ਦੀਆਂ ਸਮੱਸਿਆਵਾਂ, ਵਾਲੇ ਖੇਤਰਾਂ ਵਿੱਚ ਉੱਲੀਨਾਸ਼ਕਾਂ ਨੂੰ ਰੋਕਥਾਮ ਵਾਲੇ ਉਪਾਵਾਂ ਵਜੋਂ ਵਰਤਣ ਬਾਰੇ ਵਿਚਾਰ ਕਰੋ। ਉਭਰਨ ਤੋਂ ਪਹਿਲਾ ਦੀ ਡੈਮਪਿੰਗ-ਆੱਫ ਨੂੰ ਰੋਕਣ ਲਈ ਥਿਰਮ ਨੂੰ ਬੀਜਾਂ ਦਾ ਇਲਾਜ ਕਰਨ ਵਜੋਂ ਵਰਤਿਆ ਜਾ ਸਕਦਾ ਹੈ। ਬੱਦਲ ਵਾਲੇ ਮੌਸਮ ਦੌਰਾਨ ਮੈਟੈਂਲੈਕਸਲ, ਮੈਟੈਂਲੈਕਸਲ-ਐਮ ਜਾਂ ਪ੍ਰੈਪੋਕਾਰਬ ਨਾਲ ਫੋਲੀਅਰ ਸਪ੍ਰੇ ਦੀ ਵਰਤੋਂ ਨਾਲ ਵੀ ਮਦਦ ਮਿਲ ਸਕਦੀ ਹੈ। ਪੌਦੇ ਦੀ ਮਿੱਟੀ ਜਾਂ ਅਧਾਰ ਨੂੰ ਕੋਪਰ ਆਕਸੀਕੋਲੋਇਡ ਜਾਂ ਕੈਪਟਨ ਨਾਲ ਪਲਾਟਿੰਗ ਦੇ ਸਮੇਂ ਤੋਂ ਹਰ ਪੰਦਰਾਂ ਦਿਨ 'ਤੇ ਭਿੱਗੋਇਆ ਜਾ ਸਕਦਾ ਹੈ।

ਰੋਕਥਾਮ ਦੇ ਉਪਾਅ

  • ਸਿਹਤਮੰਦ ਪੌਦਿਆਂ ਜਾਂ ਤਸਦੀਕ ਕਿੱਤੇ ਸਰੋਤਾਂ ਤੋਂ ਹੀ ਬੀਜ ਵਰਤੋ। ਜੇ ਉਪਲੱਬਧ ਹੋਵੇ ਤਾਂ ਰੋਧਕ ਕਿਸਮਾਂ ਦੀ ਵਰਤੋਂ ਕਰੋ। ਮਾੜੀ ਨਿਕਾਸੀ ਵਾਲੀ ਜਾਂ ਢਿੱਲੀ ਮਿੱਟੀ ਵਿੱਚ ਉਭਾਰ ਵਾਲੀ ਥਾਂ ਦਾ ਇਸਤੇਮਾਲ ਕਰੋ। ਛੱਤਰੀ ਦੇ ਸੁਕੇ ਰਹਿਣ ਦੀ ਕਿਰਿਆ ਨੂੰ ਚੰਗਾ ਬਣਾਈ ਰੱਖਣ ਲਈ ਬੀਜਾਂ ਜਾਂ ਪੌਦਿਆਂ ਦੇ ਵਿਚਕਾਕ ਇੱਕ ਵਿਸ਼ਾਲ ਵਿੱਥ ਰੱਖੋ। ਟ੍ਰਾਂਸਪਲਾਂਟ ਕਰਨ ਵੇਲੇ ਬੀਜਾਂ ਨੂੰ ਬਹੁਤਾ ਡੂੰਘਾ ਨਾ ਬੀਜੋ। ਪਹਿਲੇ ਲੱਛਣਾਂ ਦਿਖਾਈ ਦੇਣ ਦੇ ਨਾਲ ਹੀ ਲਾਗ ਵਾਲੇ ਪੌਦਿਆਂ ਨੂੰ ਹਟਾ ਦਿਓ। ਨਾਈਟ੍ਰੋਜਨ ਨੂੰ ਵੰਡ ਕੇ ਲਾਗੂ ਕਰਨ ਵਜੋਂ ਇੱਕ ਸੰਤੁਲਿਤ ਖਾਦੀਕਰਨ ਦੀ ਯੋਜਨਾ ਬਣਾਓ। ਪਾਣੀ ਨਿਯਮਿਤ ਤੌਰ 'ਤੇ ਦਿਓ ਪਰ ਸਤਹੀ ਪੱਧਰ ਤੱਕ ਹੀ ਵਰਤੋਂ। ਸਵੇਰੇ ਪਾਣੀ ਜਲ਼ਦੀ ਦਿਓ ਤਾਂ ਜੋ ਸ਼ਾਮ ਤੱਕ ਮਿੱਟੀ ਦੀ ਸਤ੍ਹਾਂ ਸੁੱਕ ਜਾਵੇ। ਸਿੰਚਾਈ ਦੀ ਰਿੰਗ ਵਿਧੀ ਨੂੰ ਅਪਨਾਓ ਤਾਂ ਜੋ ਪਾਣੀ ਸਿੱਧੇ ਤਣੇ ਦੇ ਸੰਪਰਕ ਵਿੱਚ ਨਾ ਆਵੇ। ਚਿੱਕੜ ਨੂੰ ਇੱਕ ਖੇਤ ਤੋਂ ਦੂਜੀ ਖੇਤ ਵਿੱਚ ਨਾ ਲਿਜਾਓ। ਔਜਾਰਾਂ ਅਤੇ ਸਾਜ਼ੋ-ਸਾਮਾਨ ਨੂੰ ਚੰਗੀ ਤਰਾਂ ਰੋਗਾਣੂ ਮੁਕਤ ਕਰੋ, ਉਦਾਹਰਨ ਲਈ ਘਰੇਲੂ ਬਲੀਚ ਦੇ ਨਾਲ। ਵਾਢੀ ਦੇ ਬਾਅਦ ਪੌਦਿਆਂ ਦੀ ਰਹਿੰਦ-ਖੂਹੰਦ ਹਟਾਓ ਅਤੇ ਗੈਰ-ਸੰਵੇਦਨਸ਼ੀਲ ਪੌਦਿਆਂ ਦੇ ਨਾਲ ਫਸਲ ਚੱਕਰ ਦੀ ਯੋਜਨਾ ਬਣਾਓ। ਜੇ ਸੰਭਵ ਹੋਵੇ ਤਾਂ ਬੀਜਾਂ ਵਾਲੀ ਮਿੱਟੀ ਦੀ ਸਤ੍ਹ ਨੂੰ ਪਲਾਸਟਿਕ ਮਲਚਿੰਗ ਨਾਲ ਹੀ ਸੂਰਜੀ ਰੇਡੀਏਸ਼ਨ ਦੇ ਸਾਹਮਣੇ ਕਰੋ।.