ਟੋਬੇਕੋ ਕੈਟਰਪਿਲਰ

  • ਲੱਛਣ

  • ਟ੍ਰਿਗਰ

  • ਜੈਵਿਕ ਨਿਯੰਤਰਣ

  • ਰਸਾਇਣਕ ਨਿਯੰਤਰਣ

  • ਰੋਕਥਾਮ ਦੇ ਉਪਾਅ

ਟੋਬੇਕੋ ਕੈਟਰਪਿਲਰ

Spodoptera litura

ਕੀੜਾ


ਸੰਖੇਪ ਵਿੱਚ

  • ਲਾਰਵੇ ਪੱਤਿਆਂ 'ਤੇ ਜ਼ਬਰਦਸਤ ਤਰੀਕੇ ਨਾਲ ਭੋਜਨ ਕਰਦੇ ਹਨ ਅਤੇ ਪੌਡਸ ਵਿੱਚ ਛੇਦ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਵਿਆਪਕ ਪੱਧਰ 'ਤੇ ਲਾਰਵਿਆਂ ਦੁਆਰਾ ਖੁਰਾਕ ਕੀਤੇ ਜਾਣ 'ਤੇ ਨੁਕਸਾਨ ਅਤੇ ਪਤਝੜ ਕਾਫ਼ੀ ਵੱਧ ਸਕਦਾ ਹੈ।.

ਮੇਜ਼ਬਾਨ:

ਸ਼ਿਮਲਾ ਮਿਰਚ ਅਤੇ ਮਿਰਚ

ਬੈਂਗਣ

ਖੀਰਾ

ਟਮਾਟਰ

ਗੌਭੀ

ਉੜਦ ਅਤੇ ਮੂੰਗ ਦਾਲ

ਕਪਾਹ

ਸੋਇਆਬੀਨ

ਲਸਣ

ਝੌਨਾ

ਮੱਕੀ

ਕੇਲਾ

ਮੂੰਗਫਲੀ

ਅੰਬ

ਲੱਛਣ

ਅੰਡਿਆਂ 'ਚੋਂ ਤਾਜ਼ੇ ਬਾਹਰ ਨਿਕਲੇ ਹੋਏ ਲਾਰਵੇ ਆਰਾਮ ਨਾਲ ਪੱਤਿਆਂ 'ਤੇ ਭੋਜਨ ਕਰਦੇ, ਪੱਤਿਆਂ ਦੇ ਟਿਸ਼ੂਆਂ ਨੂੰ ਖੁਰਚਦੇ ਅਤੇ ਪੌਦਿਆਂ ਨੂੰ ਪੂਰੀ ਤਰ੍ਹਾਂ ਖਿਲਾਰ ਦਿੰਦੇ ਹਨ। ਪੁਰਾਣੇ ਲਾਰਵੇ ਰਾਤ ਸਮੇਂ ਫੇਲ ਜਾਂਦੇ ਖਤਰਨਾਕ ਤਰੀਕੇ ਨਾਲ ਖੁਰਾਕ ਕਰਦੇ ਹਨ। ਦਿਨ ਦੇ ਦੌਰਾਨ, ਉਹ ਆਮ ਤੌਰ 'ਤੇ ਪੌਦਿਆਂ ਦੇ ਆਲੇ ਦੁਆਲੇ ਮਿੱਟੀ ਵਿਚ ਛੁਪੇ ਹੁੰਦੇ ਹਨ। ਹਲਕੀ ਖੇਤੀ ਵਾਲੀ ਮਿੱਟੀ ਵਿੱਚ, ਲਾਰਵੇ ਮਿੱਟ੍ਟੀ ਵਿੱਚ ਦੀ ਫਲੀ ਦੇ ਪੋਡ ਅਤੇ ਜੜ੍ਹਾਂ ਤੱਕ ਪਹੁੰਚ ਸਕਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਵਿਆਪਕ ਖੁਰਾਕ ਕੀਤੇ ਜਾਣ ਦੇ ਕਾਰਨ, ਸਿਰਫ ਡੰਡਲ ਅਤੇ ਸ਼ਾਖਾਵਾਂ ਹੀ ਪਿੱਛੇ ਰਹਿ ਜਾਂਦੀਆਂ ਹਨ। ਲਾਰਵੇ ਅਤੇ ਬਾਲਗ 15 ਤੋਂ 35 ਡਿਗਰੀ ਸੈਂਟੀਗਰੇਡ ਵਿਚਕਾਰ ਦੇ ਤਾਪਮਾਨ ਵਿੱਚ ਵਧਦੇ ਹਨ। ਹਾਲਾਂਕਿ, ਉਹ ਇਸ ਰੇਂਜ ਦੇ ਅੰਦਰ ਉੱਚੇ ਤਾਪਮਾਨਾਂ ਦਾ ਸਮਰਥਨ ਕਰਦੇ ਹਨ।

ਟ੍ਰਿਗਰ

ਬਾਲਗ਼ ਕੀੜੇ ਗ੍ਰੇ-ਭੂਰੇ ਸਰੀਰ ਦੇ ਹੁੰਦੇ ਹਨ ਅਤੇ ਸਾਹਮਣੇ ਵਾਲੇ ਖੰਭ ਕਿਨਾਰਿਆਂ ਤੋਂ ਚਿੱਟੇ ਲਹਿਰਦਾਰ ਨਿਸ਼ਾਨਾਂ ਨਾਲ ਰੰਗ-ਬਰੰਗੇ ਹੁੰਦੇ ਹਨ। ਹਿੰਦ-ਵਿੰਗਜ ਮਾਰਜਿਨਾਂ ਅਤੇ ਨਾੜੀਆਂ ਤੋਂ ਭੂਰੀਆਂ ਕਤਾਰਾਂ ਨਾਲ ਪਾਰਦਰਸ਼ੀ ਸਫੈਦ ਹੁੰਦੇ ਹਨ। ਮਾਦਾਵਾਂ ਸੋਨੇ ਦੇ ਭੂਰੇ ਸਕੇਲ ਦੇ ਨਾਲ, ਉਪਰਲੇ ਪੱਤਿਆਂ ਦੇ ਬਲੇਡਾਂ 'ਤੇ ਗੂਛਿਆਂ ਵਿੱਚ ਸੈਕੜੇ ਅੰਡੇ ਦਿੰਦੀਆਂ ਹਨ। ਅੰਡਿਆਂ ਤੋਂ ਬਾਹਰ ਨਿਕਲਣ ਦੇ ਬਾਅਦ, ਬਗੈਰ ਵਾਲਾ ਵਾਲੇ ਹਲਕੇ-ਹਰੇ ਲਾਰਵੇ ਤੇਜ਼ੀ ਨਾਲ ਫੈਲ ਜਾਂਦੇ ਹਨ ਅਤੇ ਪੱਤਿਆਂ 'ਤੇ ਜ਼ਬਰਜਸਤ ਤਰੀਕੇ ਨਾਲ ਖੁਰਾਕ ਕਰਨਾ ਸ਼ੁਰੂ ਕਰ ਦਿੰਦੇ ਹਨ। ਪੁਰਾਣੇ ਲਾਰਵੇ ਭੂਰੇ ਤੋਂ ਗੂੜੇ ਹਰੇ ਰੰਗ ਦੇ ਗੂੜੇ ਚਟਾਕਾਂ ਨਾਲ ਅਤੇ ਥੋੜੇ ਸਪਸ਼ਟ ਸਰੀਰ ਵਾਲੇ ਹੁੰਦੇ ਹਨ। ਦੋ ਪੀਲੀਆਂ ਲੰਮੇ ਅਕਾਰ ਦੀਆਂ ਧਾਰੀਆਂ ਪਾਸਿਆਂ ਦੇ ਨਾਲ-ਨਾਲ ਤੋਂ ਚਲਦੇ ਹੋਏ, ਕਾਲੇ ਤਿਕੋਣੀ ਸਥਾਨਾਂ 'ਤੇ ਜਾ ਕੇ ਰੁਕਦਿਆਂ ਹਨ। ਇੱਕ ਸੰਤਰੀ ਬੈਂਡ ਇਹਨਾਂ ਧੱਬਿਆਂ ਦੇ ਵਿਚਕਾਰ ਤੀਰਛਾ ਚਲਦਾ ਹੈ। ਰਾਤ ਦੇ ਦੌਰਾਨ ਲਾਰਵੇ ਭੋਜਨ ਕਰਦੇ ਹਨ ਅਤੇ ਦਿਨ ਵੇਲੇ ਮਿੱਟੀ ਵਿਚ ਆਰਾਮ ਕਰਦੇ ਹਨ। ਲਾਰਵਾ ਅਤੇ ਬਾਲਗ਼ 15 ਤੋਂ 35 ਡਿਗਰੀ ਸੈਂਲਸੀਅਸ ਦੇ ਵਿਚਕਾਰ ਦੇ ਤਾਪਮਾਨ ਵਿੱਚ ਫੈਲਦੇ ਹਨ, 25 ਡਿਗਰੀ ਸੈਲਸੀਅਸ ਦਾ ਤਾਪਮਾਨ ਅਨੁਕੂਲ ਰਹਿੰਦਾ ਹੈ। ਘੱਟ ਨਮੀ ਅਤੇ ਉੱਚੇ ਜਾਂ ਨੀਵੇਂ ਤਾਪਮਾਨ ਵਾਧੇ ਨੂੰ ਘੱਟਾ ਦਿੰਦੇ ਅਤੇ ਉਹਨਾਂ ਦੇ ਜੀਵਨ ਚੱਕਰ ਨੂੰ ਲੰਮਾ ਕਰ ਦਿੰਦੇ ਹਨ।

ਜੈਵਿਕ ਨਿਯੰਤਰਣ

ਪਰਜੀਵੀ ਵੇਸਪ ਦੀਆਂ ਪ੍ਰਜਾਤੀਆਂ ਦੇ ਟ੍ਰਿਚੋਗਰਾਮਾ ਚਿਲੋਨੀਜ, ਟੈਲੀਨੌਮਜ਼ ਰੀਮੂਸ ਜਾਂ ਐਪੈਂਟੇਲਿਸ ਅਫ਼ਰੀਕਨਸ ਅੰਡਿਆਂ ਜਾਂ ਲਾਰਵਾਈਆਂ 'ਤੇ ਖੁਰਾਕ ਕਰਦੇ ਹਨ। ਜੈਵਿਕ ਕੀਟਨਾਸ਼ਕਾਂ 'ਤੇ ਆਧਾਰਿਤ ਨਿਊਕਲੀਅਰ ਪੋਲੀਹਾਇਡਰੋਸਿਸ ਵਾਇਰਸ (ਐਨ.ਪੀ.ਵੀ.) ਜਾਂ ਬੇਸਿਲਸ ਥਿਊਰਿੰਗਨਸਿਸ ਵੀ ਚੰਗਾ ਕੰਮ ਕਰਦੇ ਹਨ। ਇਸ ਦੇ ਇਲਾਵਾ, ਰੋਗਾਣੂ ਕੀੜੇ ਦੀ ਫੰਗੀ ਨੋਮੂਰਾਏ ਰੀਲੇਈ ਅਤੇ ਸੇਰਰਾਤਿਆ ਮਾਰਕੇਸਕੇਨਸ ਨੂੰ ਪੱਤਿਆਂ 'ਤੇ ਛਿੜਕਾਇਆ ਜਾ ਸਕਦਾ ਹੈ। ਚਾਵਲ ਦੇ ਛਿਲਕੇ, ਗੁੜ ਜਾਂ ਭੂਰੀ ਸ਼ੱਕਰ 'ਤੇ ਆਧਾਰਿਤ ਆਕਰਸ਼ਿਤ ਕਰਨ ਵਾਲੇ ਮਿਸ਼ਰਣਾਂ ਨੂੰ ਸ਼ਾਮ ਵੇਲੇ ਮਿੱਟੀ 'ਤੇ ਖਲਾਰਿਆ ਜਾ ਸਕਦਾ ਹੈ। ਨੀਮ ਪੋਦੇ ਦੇ ਕਰਨਲ ਦੇ ਅਰੱਕ ਵਾਲੇ ਤੇਲ ਅਤੇ ਪੋਂਗਿਆਮਿਆ ਗਲਾਬਰਾ ਦੇ ਬੀਜਾਂ ਦਾ ਅਰੱਕ ਸਪੋਡੋਪਟੇਰਾ ਲਿਟੁਰਾ ਲਾਰਵੇ ਤੋਂ ਵਿਰੁਧ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਉਦਾਹਰਨ ਲਈ, ਅਜ਼ਦਰਾਚਟਿਨ 1500 ਪੀਪੀਅਮ @ 5 ਐਮ / ਐਲ ਜਾਂ ਐਨ ਐਸਕੇ ਈ 5% ਅੰਡੇ ਦੇ ਪੜਾਅ ਦੇ ਦੌਰਾਨ ਵਰਤਿਆ ਜਾ ਸਕਦਾ ਹੈ ਅਤੇ ਅੰਡੇ ਨੂੰ ਫੁਟਣ ਤੋਂ ਰੋਕਦਾ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਹਮੇਸ਼ਾਂ ਜੈਵਿਕ ਇਲਾਜ ਦੇ ਨਾਲ ਬਚਾਓਪੂਰਨ ਉਪਾਅ ਦੇ ਇਕੱਠੇ ਇਲਾਜ ਦੇ ਤਰੀਕੇ ਬਾਰੇ ਵਿਚਾਰ ਕਰੋ। ਵਿਆਪਕ ਪੱਧਰ 'ਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਕੀੜੇ-ਮਕੌੜਿਆਂ ਵਿਚ ਰੋਧਕਤਾ ਪੈਦਾ ਹੋ ਸਕਦੀ ਹੈ। ਨੌਜਵਾਨ ਲਾਰਵੇ ਨੂੰ ਕਾਬੂ ਕਰਨ ਲਈ, ਕਈ ਕਿਸਮਾਂ ਦੇ ਕੀਟਨਾਸ਼ਕ ਵਰਤੇ ਜਾ ਸਕਦੇ ਹਨ, ਉਦਾਹਰਨ ਲਈ ਕਲੋਰੱਪੀਰੀਫੋਸ (2.5 ਮਿ.ਲੀ. / ਲੀ), ਇਮਾਮਾਮੈਟਿਨ (0.5 ਗੀ / ਲੀ), ਫਲੂਬੈਡੇਐਂਡੀਡ (0.5 ਮਿ.ਲੀ. / ਲੀ), ਜਾਂ ਕਲੋਰੈਂਟਨਿਲਿਲੀਪੋਰਲ (0.3 ਮਿ.ਲੀ. / ਲੀ) ਦੇ ਨਾਲ-ਨਾਲ ਇੰਡੀਕਾਈਕਰਬ ਅਤੇ ਬਿਫਿਮੀਨਰੋਨ ਤੇ ਅਧਾਰਿਤ ਉਤਪਾਦ। ਆਕਰਸ਼ਿਤ ਕਰਨ ਵਾਲੇ ਤਰੀਕਿਆਂ ਦੀ ਵਰਤੋਂ ਨਾਲ ਵੀ ਆਬਾਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕਦਾ ਹੈ, , ਉਦਾਹਰਨ ਲਈ ਜ਼ਹਿਰ ਬੇਟ (5 ਕਿਲੋਗ੍ਰਾਮ ਚਾਵਲ ਬ੍ਰੈਨ + 1/2 ਕਿਲੋਗ੍ਰਾਮ ਜਾਗਗਰੀ + 500 ਮਿ.ਲੀ. ਕਲੋਰੋਪੀਰੀਫੋਸ)।

ਰੋਕਥਾਮ ਦੇ ਉਪਾਅ

  • ਆਪਣੀ ਮਾਰਕੀਟ ਵਿੱਚ ਸਹਿਣਸ਼ੀਲ ਕਿਸਮ ਬਾਰੇ ਜਾਂਚ ਕਰੋ। ਕੀੜੇ-ਮਕੌੜਿਆਂ ਵਿਚ ਉੱਚ ਦੀ ਆਬਾਦੀ ਤੋਂ ਬਚਣ ਲਈ ਜਲਦੀ ਬੀਜਾਈ ਕਰੋ। ਲੰਮੀ ਮਿਆਦ ਦੇ ਸੋਕੇ ਤੋਂ ਬਚਣ ਲਈ ਨਿਯਮਿਤ ਰੂਪ ਵਿਚ ਸਿੰਚਾਈ ਕਰਦੇ ਰਹੋ। ਪੌਦਿਆਂ ਦੇ ਖੇਤ ਵਿੱਚ ਅਤੇ ਆਲੇ ਦੁਆਲੇ ਫਾਹਿਆਂ ਵਾਲੀਆਂ ਫਸਲਾਂ ਜਿਵੇਂ ਕਿ ਸੂਰਜਮੁਖੀ, ਪਿਆਜ਼ ਅਤੇ ਅਰਲਡ ਉਗਾਓ। ਕੀੜੇ-ਮਕੌੜੇ ਨੂੰ ਆਕਰਸ਼ਿਤ ਕਰਨ ਲਈ ਲਾਈਟ ਜਾਂ ਫੇਰੋਮੋਨ ਫਾਹਿਆਂ ਦੀ ਵਰਤੋਂ ਕਰੋ। ਬਿਮਾਰੀ ਦੀਆਂ ਨਿਸ਼ਾਨੀਆਂ ਜਿਵੇਂ ਕਿ ਅੰਡੇ ਦੇ ਗੁਛੇ, ਖੁਰਾਕ ਕੀਤੇ ਦੇ ਨੁਕਸਾਨ ਜਾਂ ਲਾਰਵਿਆਂ ਦੀ ਮੌਜੂਦਗੀ ਲਈ ਆਪਣੇ ਖੇਤਾਂ ਦੀ ਜਾਂਚ ਕਰਦੇ ਰਹੋ। ਅੰਡਿਆਂ ਦੇ ਗੁਛਿਆਂ ਅਤੇ ਲਾਰਵਿਆਂ ਨੂੰ ਫਾਹੇ ਵਾਲਿਆਂ ਪੌਦਿਆਂ ਅਤੇ ਮੇਜ਼ਬਾਨ ਪੋਦਿਆਂ ਤੋਂ ਇਕੱਠਾ ਕਰੋ ਅਤੇ ਇਨ੍ਹਾਂ ਨੂੰ ਤਬਾਹ ਕਰ ਦਿਓ। ਬਿਜਾਈ ਤੋਂ 15-20 ਦਿਨ ਬਾਅਦ ਜੰਗਲੀ ਬੂਟੀ ਨੂੰ ਹਟਾ ਦਿਓ। ਆਪਣੇ ਪੌਦਿਆਂ ਨੂੰ ਸੰਚਾਈ ਦੌਰਾਨ ਧਿਆਨ ਨਾਲ ਸੰਭਾਲੋ ਅਤੇ ਪੌਦਿਆਂ ਨੂੰ ਨੁਕਸਾਨ ਅਤੇ ਸੱਟਾਂ ਪਹੁੰਚਣ ਤੋਂ ਬਚਾਓ। ਆਪਣੇ ਔਜਾਰਾਂ ਅਤੇ ਸਾਜ਼-ਸਾਮਾਨ ਦੀ ਸਫਾਈ ਦਾ ਧਿਆਨ ਰੱਖੋ। ਸਪੌਡੋਪਟੇਰਾ ਪਿਉਪੇ ਨੂੰ ਕੁੱਦਰਤੀ ਦੁਸ਼ਮਣਾਂ ਅਤੇ ਮੌਸਮ ਨਾਲ ਸੰਬੰਧਿਤ ਕਾਰਕਾਂ ਦੇ ਸਾਹਮਣੇ ਬੇਨਕਾਬ ਕਰਨ ਲਈ ਡੂੰਘੀ ਜੁਤਾਈ ਕਰੋ।.