ਪੱਤਾ ਛੇਦਕ ਮੱਖੀ - ਸੇਬ

ਸੇਬ

ਪੱਤਾ ਛੇਦਕ ਮੱਖੀ

Agromyzidae


ਸੰਖੇਪ ਵਿੱਚ

  • ਪੱਤਿਆਂ 'ਤੇ ਟੇਡੀਆਂ ਗ੍ਰੇ ਧਾਰੀਆਂ, ਨਾੜੀਆਂ ਦੁਆਰਾ ਸੀਮਿਤ ਹੁੰਦੀਆਂ ਹਨ।.

ਲੱਛਣ

ਅਸਾਧਾਰਣ ਜਾਂ ਟੇਡਿਆਂ ਪੀਲੀਆਂ ਗ੍ਰੇ ਧਾਰੀਆਂ ਪੱਤੇ ਦੇ ਬਲੇਡਾਂ ਦੇ ਦੋਵਾਂ ਪਾਸਿਆਂ ਤੇ ਦਿਖਾਈ ਦਿੰਦੀਆਂ ਹਨ ਜਿਵੇਂ ਕਿ ਲਾਰਵੇ ਨੇ ਖਾਂਦੀਆ ਹੁੰਦੀਆ ਹਨ। ਇਹ ਸੁਰੰਗਾਂ ਆਮ ਤੌਰ ਤੇ ਪੱਤੀ ਦੇ ਨਾੜੀਆਂ ਤੱਕ ਜਾ ਕੇ ਸੀਮਤ ਹੁੰਦੀਆਂ ਹਨ ਅਤੇ ਇਨ੍ਹਾਂ ਸੁਰੰਗਾਂ ਦੇ ਅੰਦਰ ਸਲਿਮ ਟਰੇਸ ਦੀ ਸੱਮਗਰੀ ਵਜੋਂ ਵਿੱਚ ਕਾਲੀ ਗੰਦਗੀ ਦਿਖਾਈ ਦਿੰਦੀ ਹੈ। ਹੋ ਸਕਦਾ ਹੈ ਕਿ ਸਾਰੀਆਂ ਪੱਤੀਆਂ ਸੁਰੰਗਾਂ ਨਾਲ ਭਰੀਆਂ ਹੋਈਆਂ ਹੋ ਸਕਦੀਆਂ ਹਨ। ਨੁਕਸਾਨੀਆਂ ਗਈਆਂ ਪੱਤੀਆਂ ਗਿਰ ਸਕਦੀਆਂ ਹਨ (ਪੱਤੇ ਝੜਨਾ)। ਪੱਤਾ ਝੜਨਾ ਉਪਜ ਅਤੇ ਫੱਲ ਦੇ ਅਕਾਰ ਨੂੰ ਘੱਟਾਉਂਦਾ ਹੈ ਅਤੇ ਫਲ ਸਿੱਧੀ ਧੁੱਪ ਦੀ ਸੜਨ ਦੇ ਸਾਹਮਣੇ ਆ ਜਾਂਦਾ ਹੈ।

ਟ੍ਰਿਗਰ

ਲੱਛਣ ਐਗਰੋਮਾਈਜ਼ੀਦੈਈ ਪਰਿਵਾਰ ਦੀਆਂ ਕਈ ਮੱਖੀਆਂ ਦੇ ਕਾਰਣ ਹੁੰਦੇ ਹਨ, ਜੋ ਹਜ਼ਾਰਾਂ ਕਿਸਮਾਂ ਦੇ ਨਾਲ ਸੰਸਾਰ ਭਰ ਫੈਲੀਆਂ ਹਨ। ਬਸੰਤ ਰੁੱਤ ਵਿੱਚ, ਮਾਦਾਵਾਂ ਪੱਤਿਆਂ ਦੇ ਟਿਸ਼ੂਆਂ ਦੇ ਹੇਠਾਂ ਵੱਲ ਆਪਣੇ ਆਂਡਿਆਂ ਨੂੰ ਰੱਖਦੀਆਂ ਹਨ, ਆਮਤੌਰ 'ਤੇ ਕਿਨਾਰਿਆਂ ਦੇ ਨਾਲ-ਨਾਲ। ਲਾਰਵੇ ਉਪਰੀ ਅਤੇ ਹੇਠਲੀ ਸਤ੍ਹਾਂ ਦੇ ਵਿਚਕਾਰ ਭੋਜਨ ਕਰਦੇ ਹਨ। ਉਹ ਵੱਡੇ ਚਿੱਟੇ ਰੰਗ ਦੀਆਂ ਗੋਲ ਸੁਰੰਗਾਂ ਬਣਾਉਦੇ ਹੋਏ ਅਤੇ ਖੁਰਾਕ ਕਰਦੇ ਹੋਣ ਦੇ ਨਾਲ-ਨਾਲ ਕਾਲੀ ਗੰਦਗੀ (ਮੱਲ) ਪਿੱਛੇ ਛੱਡਦੇ ਜਾਂਦੇ ਹਨ। ਇਕ ਵਾਰ ਪਰਿਪੱਕ ਹੋਣ 'ਤੇ, ਲਾਰਵੇ ਪੱਤੇ ਦੇ ਹੇਠਾਂ ਇਕ ਛੇਦ ਬਣਾਉਂਦੇ ਹਨ ਅਤੇ ਗਿਰ ਜਾਂਦੇ ਹਨ, ਜਿੱਥੇ ਕਿ ਫਿਰ ਉਹ ਪਿਉਪੇ ਬਣਦੇ ਹਨ। ਮੱਖੀਆਂ ਮਿੱਟੀ ਵਿਚ, ਪੌਦੇ ਦੇ ਨੇੜੇ ਪਿਆ ਮਲਬਾ ਇਕ ਵਿਕਲਪਕ ਪਿਉਪੈਟਿੰਗ ਪਲੇਸ ਹੁੰਦਾ ਹੈ। ਪੱਤਾ ਛੇਦਕ ਮੱਖੀਆਂ ਪੀਲੇ ਰੰਗ ਵੱਲ ਆਕਰਸ਼ਿਤ ਹੁੰਦੀਆਂ ਹਨ।

ਜੈਵਿਕ ਨਿਯੰਤਰਣ

ਘੱਟ ਸੰਕਰਮਣ ਤੋਂ ਕੇਵਲ ਸਹਿਜ ਧੱਬੇ ਬਣਦੇ ਹਨ ਅਤੇ ਉਤਪਾਦਕਤਾ 'ਤੇ ਕੋਈ ਅਸਰ ਨਹੀਂ ਹੁੰਦਾ। ਪੱਤਾ-ਛੇਦਕ ਦੇ ਲਾਰਵੇ ਨੂੰ ਸੁਰੰਗਾਂ ਦੇ ਵਿੱਚ ਹੀ ਮਾਰ ਦੇਣ ਵਾਲੀ ਪਰਜੀਵੀ ਭਰਿੰਡਾ ਵਪਾਰਕ ਰੂਪ ਵਿਚ ਉਪਲੱਬਧ ਹਨ। ਲੇਡੀਬਰਡਸ ਪੱਤੇ ਖਾਣ ਵਾਲੀ ਮੱਖੀ ਦੇ ਸ਼ਿਕਾਰੀ ਹਨ। ਨਿੰਮ ਦੇ ਤੇਲ, ਨਿੰਮ ਬੀਜ ਕੇਰਨਲ ਐਕਸਟਰੈਕਟ (ਐਨਐਸਈਈਈ 5%), ਨਿੰਮ ਤੇਲ (15000 ਪੀਪੀਐਮ) @ 5 ਐਮ ਐਲ / ਐਲ ਜਾਂ ਸਪਾਈਸੌਡ, ਬਾਲਗਾਂ ਨੂੰ ਖੁਰਾਕ ਕਰਨ ਤੋਂ ਰੋਕਥਾਮ ਕਰਦਾ ਹੈ ਅਤੇ ਅੰਡੇ ਦੇਣ ਤੋਂ ਘਟਾਉਂਦਾ ਹੈ, ਜਿਸ ਕਰਕੇ ਨੁਕਾਸਨ ਘੱਟ ਹੁੰਦਾ ਹੈ। ਇਨ੍ਹਾਂ ਉਤਪਾਦਾਂ ਦਾ ਕੁਦਰਤੀ ਦੁਸ਼ਮਣਾਂ ਅਤੇ ਪੋਲਿਨਟਰਾਂ ਉੱਤੇ ਘੱਟ ਅਸਰ ਹੁੰਦਾ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦਾ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੇ ਨਾਲ ਏਕਤ੍ਰਿਤ ਰੂਪ ਵਿੱਚ ਇਸਤੇਮਾਲ ਕਰਨ ਬਾਰੇ ਵਿਚਾਰ ਕਰੋ। ਔਰਗਾਨੋਫੋਸਫੇਟਸ, ਕਾਰਬਾਮੈਟਸ ਅਤੇ ਪਾਈਰੇਥ੍ਰੋਡਜ਼ ਪਰਿਵਾਰਾਂ ਦੇ ਬਰੌਡ-ਸਪੈਕਟ੍ਰਮ ਵਾਲੇ ਕੀਟਨਾਸ਼ਕ ਵਿਅਸਕ ਮਾਦਾਵਾਂ ਨੂੰ ਅੰਡੇ ਦੇਣ ਤੋਂ ਰੋਕਦੇ ਹਨ, ਪਰ ਉਹ ਲਾਰਵੇ ਨੂੰ ਨਹੀਂ ਮਾਰਦੇ। ਇਸ ਤੋਂ ਇਲਾਵਾ, ਉਹ ਕੁਦਰਤੀ ਦੁਸ਼ਮਣਾਂ ਦੀ ਕਮੀ ਕਰਦੇ ਅਤੇ ਮੱਖੀ ਵਿੱਚ ਰੋਧਕਤਾ ਵਧਾਉਂਦੇ ਹਨ, ਜੋ ਕੁੱਝ ਮਾਮਲਿਆਂ ਵਿੱਚ ਅਸਲ ਵਿੱਚ ਉਨ੍ਹਾਂ ਮੱਖੀਆਂ ਦੀ ਸੰਖਿਆ ਵਿੱਚ ਵਾਧੇ ਦੇ ਨਤੀਜੇ ਵੀ ਦੇ ਸਕਦੀ ਹੈ। ਰੋਧਕਤਾ ਦੇ ਵਿਕਾਸ ਤੋਂ ਬਚਣ ਲਈ ਉਤਪਾਦਾਂ ਜਿਵੇਂ ਕਿ ਐਬੇਮੈਕਟਿਨ, ਬਾਈਫਿਨਥ੍ਰਿਨ, ਮੈਥੋਕਸੀਫਿਨੋਜ਼ਾਈਡ, ਕਲੋਰੇਂਤਰਾਨਿਲਿਪ੍ਰੋਲ ਜਾਂ ਸਪਿਨੇਟੋਰਮ ਨੂੰ ਇਕ ਚੱਕਰ ਵਿੱਚ ਮੁੜ-ਮੁੜ ਵਰਤਿਆ ਜਾ ਸਕਦਾ ਹੈ।

ਰੋਕਥਾਮ ਦੇ ਉਪਾਅ

  • ਪੱਤਾ ਛੇਦਕਾਂ ਦੇ ਅੰਡਿਆਂ ਤੋਂ ਮੁਕਤ ਅੰਕੂਰ ਲਗਾਓ। ਘੁੰਗਰੀਲਾਂ ਪੱਤੀਆਂ ਵਾਲੀਆਂ ਕਿਸਮਾਂ ਚੁਣੋ ਜੋ ਕੀੜਿਆਂ ਪ੍ਰਤੀ ਘੱਟ ਸੰਵੇਦਨਨਸ਼ੀਲ ਹਨ। ਪੀੜਤ ਖੇਤਾਂ ਦੇ ਅੱਗੇ ਵਿਕਲਪਕ ਮੇਜ਼ਬਾਨਾਂ ਵਾਲੀਆ ਫਸਲਾਂ ਨੂੰ ਲਗਾਉਣ ਤੋਂ ਬਚੋ। ਪੱਤਿਆਂ 'ਤੇ ਮੌਜੂਦ ਕੀੜੇ ਦੇ ਲੱਛਣਾਂ ਲਈ ਖੇਤ ਦੀ ਨਿਗਰਾਨੀ ਕਰੋ। ਕੀੜਿਆਂ ਨੂੰ ਫੜਨ ਲਈ ਪਾਣੀ ਨਾਲ ਭਰੇ ਪੀਲੇ ਰੰਗ ਦੇ ਕੁੰਡ ਜਾਂ ਪੀਲੇ ਚਿਪਚਿੱਪੇ ਜਾਲ ਵਰਤੋਂ। ਛੇਦ ਹੋਏ ਪੱਤਿਆਂ ਜਾਂ ਗੰਭੀਰ ਤੋਰ ਤੇ ਪ੍ਰਭਾਵਿਤ ਪੱਤਿਆਂ ਨੂੰ ਹੱਥਾਂ ਨਾਲ ਚੁੱਕੋ ਅਤੇ ਨਸ਼ਟ ਕਰ ਦਿਓ। ਕੀੜੇ ਦੇ ਦਾਖਲ ਹੋਣ ਨੂੰ ਰੋਕਣ ਲਈ ਫੁੱਲਾਂ ਦੇ ਪੌਦਿਆਂ ਨੂੰ ਵਾੜ ਜਿਹੀਆਂ ਕਤਾਰਾਂ ਦੇ ਰੂਪ ਵਿੱਚ ਉਗਾਓ। ਖੇਤਾਂ ਦੇ ਵਿੱਚੋਂ ਅਤੇ ਆਲੇ-ਦੁਆਲੇ ਤੋਂ ਜੰਗਲੀ ਬੂਟੀ ਅਤੇ ਸਵੇ-ਉੱਗੇ ਪੌਦੇ ਹਟਾਓ। ਮਿੱਟੀ ਵਿਚ ਮੱਖੀਆਂ ਦੇ ਪ੍ਰਜਨਨ ਕਰਨ ਨੂੰ ਰੋਕਣ ਲਈ ਪੌਦੇ ਦੇ ਆਲੇ-ਦੁਆਲੇ ਮਲੱਚ ਲਾਗੂ ਕਰੋ। ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਤੇ ਪਰਹੇਜ਼ ਰੱਖੋ ਜੋ ਕੁਦਰਤੀ ਦੁਸਮਣਾਂ ਨੂੰ ਨੁਕਸਾਨ ਪਹੁੰਚਾਉਦਾ ਹੈ। ਛੇਦਕਾਂ ਨੂੰ ਕੁਦਰਤੀ ਦੁਸ਼ਮਣਾਂ ਦੇ ਸਾਹਮਣੇ ਲਿਆਉਣ ਲਈ ਹਲ ਨਾਲ ਡੂੰਗੀ ਜੁਤਾਈ ਕਰੋ। ਵਿਕਲਪਕ ਰੂਪ ਵਿੱਚ, ਵਾਢੀ ਮਗਰੋਂ ਲਾਗ ਵਾਲੇ ਪੌਦਿਆਂ ਦੇ ਭਾਗ ਸਾੜੋ। ਗੈਰ-ਮੇਜ਼ਬਾਨਕ ਪੌਦਿਆਂ ਦੇ ਨਾਲ ਫਸਲ ਘੁੰਮਾਓ।.