ਨਾਈਟ੍ਰੋਜਨ ਦੀ ਘਾਟ - ਸ਼ਿਮਲਾ ਮਿਰਚ ਅਤੇ ਮਿਰਚ

ਸ਼ਿਮਲਾ ਮਿਰਚ ਅਤੇ ਮਿਰਚ

ਨਾਈਟ੍ਰੋਜਨ ਦੀ ਘਾਟ

Nitrogen Deficiency


ਸੰਖੇਪ ਵਿੱਚ

  • ਪੱਤਿਆਂ ਦੀ ਰੰਗਤ - ਫਿੱਕੇ ਹਰੇ, ਹਲਕੇ ਲਾਲ ਪੇਟੀਓਲਜ਼ ਅਤੇ ਨਾੜੀਆਂ। ਪੱਤਿਆਂ ਦੇ ਵਾਧੇ ਪੌਦੇ ਦੀ ਲੰਬੀ ਅਤੇ ਪਤਲੀ ਦਿੱਖ।.

ਲੱਛਣ

ਲੱਛਣ ਪੁਰਾਣੇ ਪੱਤਿਆਂ ਵਿੱਚ ਪਹਿਲਾਂ ਵਿਕਸਿਤ ਹੁੰਦੇ ਹਨ ਅਤੇ ਹੌਲੀ ਹੌਲੀ ਛੋਟੇ ਪੌਦਿਆਂ ਤੱਕ ਜਾਂਦੇ ਹਨ। ਹਲਕੇ ਮਾਮਲਿਆਂ ਵਿੱਚ, ਪੁਰਾਣੇ ਪੱਕੇ ਹੋਏ ਪੱਤੇ ਪੀਲੇ ਹਰੇ ਹੋ ਜਾਂਦੇ ਹਨ। ਜੇ ਸੰਸ਼ੋਧਣ ਨਾ ਕੀਤਾ ਜਾਵੇ, ਤਾਂ ਸਮੇਂ ਦੇ ਨਾਲ ਪੱਤਿਆਂ ਅਤੇ ਨਾੜੀਆਂ ਹਲਕੇ ਲਾਲ ਰੰਗ ਦੇ ਨਾਲ ਇੱਕ ਵਿਆਪਕ ਕਲੋਰੋਸਿਸ ਪੱਤਿਆਂ ਤੇ ਵਿਕਸਤ ਹੋ ਜਾਂਦਾ ਹੈ। ਡੰਡਲਾਂ ਦੇ ਵਿਸ਼ਲੇਸ਼ਣ ਆਗਿਆ ਦਿੰਦੇ ਹਨ, ਅਸਲ ਵਿੱਚ ਉਗਾਉਣ ਵਾਲਿਆਂ ਨੂੰ, ਫਸਲ ਵਿੱਚ ਆਉਣ ਵਾਲੀ ਨਾਈਟ੍ਰੋਜਨ ਦੀ ਘਾਟ ਦੇ ਸ਼ੁਰੂਆਤੀ ਕਾਰਣਾਂ ਦਾ ਪਤਾ ਲਗਾ ਕੇ ਦੱਸਦੀ ਹੈ। ਜਿਵੇਂ ਘਾਟ ਵਧਦੀ ਹੈ, ਇਹ ਪੱਤੇ ਸਿੱਧੇ ਪੀਲੇ-ਚਿੱਟੇ (ਨਾੜੀਆਂ ਵਿੱਚ ਸ਼ਾਮਲ ਹਨ) ਰੰਗ ਦੇ ਬਣ ਜਾਂਦੇ ਹਨ ਅਤੇ ਮੁੜ ਸਕਦੇ ਹਨ ਜਾਂ ਖਰਾਬ ਵਿਕਸਿਤ ਹੋ ਸਕਦੇ ਹਨ। ਨੌਜਵਾਨ ਪੱਤੇ ਪੀਲੇ ਹਰੇ ਰਹਿੰਦੇ ਹਨ ਪਰ ਆਮ ਨਾਲੋਂ ਬਹੁਤ ਘੱਟ ਵਿਕਸਿਤ ਹੁੰਦੇ ਹਨ। ਘੱਟ ਟਹਣਿਆਂ ਨਿਕਲਣ ਦੇ ਕਾਰਨ ਪੌਦੇ ਸਪੱਸ਼ਟ ਰੂਪ ਵਿਚ ਪਤਲੇ ਦਿਖਾਈ ਦਿੰਦੇ ਹਨ ਪਰ ਉਨ੍ਹਾਂ ਦੀ ਉਚਾਈ ਆਮ ਹੀ ਹੁੰਦੀ ਹੈ। ਪੌਦੇ ਪਾਣੀ ਦੀ ਤਣਾਅ ਲਈ ਵਧੇਰੇ ਸੰਵੇਦਨਸ਼ੀਲ ਹੋ ਜਾਂਦੇ ਹਨ ਅਤੇ ਪੱਤਿਆਂ ਦਾ ਮੁਰਝਾਣਾ ਆਮ ਹੋ ਜਾਂਦਾ ਹੈ। ਸਮੇਂ ਤੋਂ ਪਹਿਲਾਂ ਦੀ ਮੌਤ ਅਤੇ ਪੱਤੇ ਝੜ ਸਕਦੇ ਹਨ, ਜਿਸਦੇ ਨਤੀਜੇ ਵਜੋਂ ਬਹੁਤ ਘੱਟ ਪੈਦਾਵਾਰ ਨਿਕਲਦੀ ਹੈ। ਖਾਦ ਦੇ ਰੂਪ ਵਿੱਚ ਨਾਈਟ੍ਰੋਜਨ ਲਗਾਉਣ ਤੋਂ ਕੁਝ ਦਿਨ ਬਾਅਦ ਪੋਦਿਆਂ ਵਿੱਚ ਸੁਧਾਰ ਹੋਣ ਲੱਗ ਜਾਂਦਾ ਹੈ।

ਟ੍ਰਿਗਰ

ਪੌਦੇ ਦੇ ਬਨਸਪਤਿਕ ਵਿਕਾਸ ਦੌਰਾਨ ਨਾਈਟ੍ਰੋਜਨ ਦੀ ਉੱਚ ਦਰ ਮਹੱਤਵਪੂਰਨ ਹੁੰਦੀ ਹੈ। ਅਨੁਕੂਲ ਮੌਸਮ ਦੇ ਸਮੇਂ, ਫਸਲਾਂ ਨੂੰ ਚੰਗੀ ਨਾਈਟ੍ਰੋਜਨ ਦੀ ਸਪਲਾਈ ਪ੍ਰਦਾਨ ਕਰਨਾ, ਤੇਜੀ ਨਾਲ ਪੈਦਾਵਾਰ ਕਰਨ ਲਈ ਜਰੂਰੀ ਹੈ, ਤਾਂ ਜੋ ਉਹ ਆਪਣੀ ਵੱਧ ਤੋਂ ਵੱਧ ਵਨਸਪਤੀ ਅਤੇ ਫਲਾਂ/ਅਨਾਜ ਪੈਦਾ ਕਰਨ ਦੀ ਸਮਰੱਥਾ ਤੱਕ ਪਹੁੰਚ ਸਕਣ। ਨਾਈਟ੍ਰੋਜਨ ਦੀਆਂ ਕਮੀਆਂ ਰੇਤਲੀ, ਬਹੁਤ ਘੱਟ ਜੈਵਿਕ ਪਦਾਰਥ ਨਾਲ ਚੰਗੀ ਨਿਕਾਸੀ ਵਾਲੀਆਂ ਮਿੱਟੀ ਵਿੱਚ, ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਪੌਸ਼ਟਿਕ ਤੱਤਾਂ ਨੂੰ ਵਹਾ ਲੈ ਜਾਂਦੇ ਹਨ। ਅਕਸਰ ਬਾਰਸ਼ ਪੈ ਜਾਣ, ਹੜ੍ਹਾਂ ਜਾਂ ਭਾਰੀ ਸਿੰਚਾਈ ਮਿੱਟੀ ਵਿੱਚੋਂ ਨਾਈਟ੍ਰੋਜਨ ਨੂੰ ਧੋ ਕੇ ਵਹਾ ਲੈ ਜਾਂਦੀ ਹੈ ਅਤੇ ਕਮੀ ਹੋ ਸਕਦੀ ਹੈ। ਸੋਕੇ ਦੇ ਸਮੇਂ ਪਾਣੀ ਅਤੇ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਰੁਕਾਵਟ ਆਉਂਦੀ ਹੈ, ਨਤੀਜੇ ਵਜੋਂ ਪੌਸ਼ਟਿਕ ਸਪਲਾਈ ਅਸੰਤੁਲਿਤ ਹੋ ਜਾਂਦੀ ਹੈ। ਅੰਤ ਵਿੱਚ, ਮਿੱਟੀ ਦਾ ਪੀ.ਐਚ. ਪੱਧਰ ਵੀ ਪੌਦੇ ਨੂੰ ਨਾਈਟ੍ਰੋਜਨ ਦੀ ਉਪਲਬਧਤਾ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਦੋਨੋ ਘੱਟ ਜਾਂ ਵੱਧ ਪੀ.ਐਚ. ਪੱਧਰ, ਮਿੱਟੀ ਵਿੱਚ ਪੌਦੇ ਦੁਆਰਾ ਨਾਈਟ੍ਰੋਜਨ ਸੋਖਣ ਦੀ ਸ਼ਮਰੱਥਾ ਨੂੰ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ।

ਜੈਵਿਕ ਨਿਯੰਤਰਣ

ਮਿੱਟੀ ਵਿਚ ਜੈਵਿਕ ਪਦਾਰਥਾਂ ਦੇ ਉੱਚ ਪੱਧਰ, ਮਿੱਟੀ ਦੀ ਬਣਤਰ ਨੂੰ ਵਧਾਉਣ ਅਤੇ ਪਾਣੀ ਅਤੇ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਮਿੱਟੀ ਦੀ ਸਮਰੱਥਾ ਨੂੰ ਸੁਧਾਰ ਸਕਦੇ ਹਨ। ਜੈਵਿਕ ਪਦਾਰਥ, ਖਾਦ, ਪੀਟ ਵਰਗੇ ਪਦਾਰਥ ਮਿੱਟੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਜਾਂ ਸਿਰਫ ਨੈੱਟਲ ਸਲੈਗ, ਗੁਇਵਾਨੋ, ਸਿੰਗ ਭੋਜਨ ਜਾਂ ਨਾਈਟ੍ਰੋਲਾਈਮ ਦੇ ਨਾਲ ਜੋੜਿਆ ਜਾ ਸਕਦਾ ਹੈ। ਨੈੱਟਲ ਸਲੈਗ ਨੂੰ ਸਿੱਧੇ ਪੱਤੀਆਂ ਤੇ ਸਪ੍ਰੇ ਕੀਤਾ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

- ਨਾਈਟ੍ਰੋਜਨ (ਐੱਨ) ਵਾਲੀ ਖਾਦ ਦੀ ਵਰਤੋਂ ਕਰੋ। - ਉਦਾਹਰਣਾਂ ਯੂਰੀਆ, ਐਨਪੀਕੇ, ਅਮੋਨੀਅਮ ਨਾਈਟ੍ਰੇਟ। - ਆਪਣੀ ਮਿੱਟੀ ਅਤੇ ਫਸਲ ਲਈ ਸਭ ਤੋਂ ਵਧੀਆ ਉਤਪਾਦ ਅਤੇ ਖੁਰਾਕ ਜਾਨਣ ਲਈ ਆਪਣੇ ਖੇਤੀ ਸਲਾਹਕਾਰ ਨਾਲ ਸਲਾਹ ਕਰੋ। ਹੋਰ ਸਿਫਾਰਸ਼ਾਂ: - ਫਸਲਾਂ ਦੇ ਉਤਪਾਦਨ ਨੂੰ ਅਨੁਕੂਲ ਬਣਾਉਣ ਲਈ ਫਸਲ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। - ਪੂਰੇ ਮੌਸਮ ਵਿਚ ਨਾਈਟ੍ਰੋਜਨ ਨੂੰ ਮਲਟੀਪਲ ਵੰਡਿਆਂ ਵਿਚ ਲਗਾਉਣ ਲਈ ਸਭ ਤੋਂ ਵਧੀਆ। -ਜੇਕਰ ਤੁਸੀਂ ਵਾਢੀ ਦੇ ਸਮੇਂ ਦੇ ਨੇੜੇ ਹੋ ਤਾਂ ਲਾਗੂ ਨਾ ਕਰੋ।

ਰੋਕਥਾਮ ਦੇ ਉਪਾਅ

  • ਮਿੱਟੀ ਅਤੇ ਚੂਨੇ ਦਾ ਪੀ.ਐਚ.
  • ਚੈੱਕ ਕਰੋ ਜੇ ਲੋੜ ਹੋਵੇ ਤਾਂ ਅਨੁਕੂਲ ਪੱਧਰ ਪ੍ਰਾਪਤ ਕਰੋ। ਖੇਤਰ ਵਿੱਚ ਚੰਗੀ ਨਿਕਾਸੀ ਮੁਹੱਈਆ ਕਰੋ ਅਤੇ ਜਿਆਦਾ-ਪਾਣੀ ਨਾ ਭਰੋ। ਖਾਦਾਂ ਦੀ ਜ਼ਿਆਦਾ ਜਾਂ ਅਸੰਤੁਲਿਤ ਵਰਤੋਂ ਦੇ ਨਤੀਜੇ ਵਜੋਂ ਕੁਝ ਸੂਖਮ ਪੋਸ਼ਕ ਤੱਤ ਪੌਦਿਆਂ ਦੇ ਲਈ ਉਪਲਬਧ ਨਹੀਂ ਹੋ ਪਾਉਂਦੇ। ਸੋਕੇ ਦੇ ਸਮੇਂ ਦੌਰਾਨ ਪੌਦਿਆਂ ਨੂੰ ਪਾਣੀ ਦੇਣਾ ਯਕੀਨੀ ਬਣਾਓ। ਉਦਾਹਰਨ ਲਈ ਖਾਦ ,ਜਾਂ ਹਰੀ-ਸੜੀ ਘਾਹ ਦੀ ਵਰਤੋਂ ਰਾਹੀਂ ਜੈਵਿਕ ਪਦਾਰਥਾਂ ਨੂੰ ਜੋੜਨਾ ਯਕੀਨੀ ਬਣਾਓ।.