ਖੇਤੀਬਾੜੀ ਵਿੱਚ ਬੁਨਿਆਦੀ ਤਬਦੀਲੀ ਲਿਆਉਣਾ

ਅਸੀਂ ਦੁਨੀਆ ਭਰ ਦੇ ਛੋਟੇ ਪੱਧਰ ਦੇ ਕਿਸਾਨਾਂ ਅਤੇ ਖੇਤੀਬਾੜੀ-ਪ੍ਰਚੂਨ ਵਿਕਰੇਤਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਾਂ। ਏਆਈ ਟੈਕਨਾਲੋਜੀ, ਡਾਟਾ ਵਿਸ਼ਲੇਸ਼ਣ ਅਤੇ ਵਿਗਿਆਨਿਕ ਖੋਜ ਦੀ ਵਰਤੋਂ ਕਰਦਿਆਂ, ਸਾਡਾ ਟੀਚਾ ਸਹੀ ਹੱਲ ਪ੍ਰਦਾਨ ਕਰਨਾ, ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਅਤੇ ਖੇਤੀ ਉਤਪਾਦਕਤਾ ਨੂੰ ਵਧਾਉਣਾ ਹੈ।

ਡਿਜੀਟਲ ਫਾਰਮਿੰਗ ਨਾਲ ਛੋਟੇ ਪੱਧਰ ਦੇ ਕਿਸਾਨਾਂ ਨੂੰ ਸਮਰੱਥ ਬਣਾਉਣਾ

ਅਸੀਂ ਸਮਝਦੇ ਹਾਂ ਕਿ ਉਹ ਸੰਸਾਰ ਲਈ ਭੋਜਨ ਪੈਦਾ ਕਰਨ ਵਿੱਚ ਕਿੰਨੇ ਮਹੱਤਵਪੂਰਨ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੋਤਾਂ, ਟੈਕਨਾਲੋਜੀ ਅਤੇ ਜਾਣਕਾਰੀ ਤੱਕ ਸੀਮਿਤ ਪਹੁੰਚ ਉਨ੍ਹਾਂ ਲਈ ਆਪਣੀ ਖੇਤੀ ਵਿੱਚ ਸੁਧਾਰ ਕਰਨਾ ਮੁਸ਼ਕਿਲ ਬਣਾ ਸਕਦੀ ਹੈ। ਇਸ ਲਈ ਅਸੀਂ ਪਲਾਂਟਿਕਸ ਬਣਾਇਆ ਹੈ, ਇੱਕ ਮੁਫ਼ਤ ਐਪ ਜੋ ਕਿਸਾਨਾਂ ਨੂੰ ਜਾਣਕਾਰੀ, ਟੈਕਨਾਲੋਜੀ ਅਤੇ ਖੇਤੀ ਸੁਝਾਵਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ।

ਟਿਕਾਊ ਅਤੇ ਮੁਨਾਫ਼ੇਯੋਗ ਖੇਤੀ ਦਾ ਸਮਰੱਥਨ ਕਰਨਾ

ਅਸੀਂ ਆਪਣੀ ਖੇਤੀਬਾੜੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ - ਛੋਟੇ ਪੱਧਰ ਦੇ ਕਿਸਾਨਾਂ ਅਤੇ ਖੇਤੀ-ਪ੍ਰਚੂਨ ਵਿਕਰੇਤਾਵਾਂ ਨੂੰ ਮਜ਼ਬੂਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੀਆਂ ਦੋ ਐਪਾਂ, ਪਲਾਂਟਿਕਸ ਅਤੇ ਪਲਾਂਟਿਕਸ ਪਾਰਟਨਰ, ਸਿਰਫ਼ ਸਾਧਨ ਨਹੀਂ ਹਨ; ਉਹ ਇੱਕ ਅੰਦੋਲਨ ਦੀ ਬੁਨਿਆਦ ਹਨ। ਇਹ ਖੇਤੀਬਾੜੀ ਉਦਯੋਗ ਨੂੰ ਬਦਲਣ ਵਾਲੀ ਇੱਕ ਲਹਿਰ ਦੀ ਨੀਂਹ ਹਨ, ਜਿੱਥੇ ਇਹ ਕਿਸਾਨਾਂ ਨੂੰ ਆਪਣੀ ਆਮਦਨੀ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆ ਰਹੀਆਂ ਹਨ, ਉੱਥੇ ਹੀ ਖੇਤੀ-ਪ੍ਰਚੂਨ ਵਿਕਰੇਤਾਵਾਂ ਦੀ ਮੱਦਦ ਕਰ ਰਹੀਆਂ ਹਨ ਕਿ ਉਹ ਆਪਣੇ ਕਿਸਾਨ ਭਾਈਚਾਰੇ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਸਕਦੇ ਹਨ ।

ਆਪਣੀ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਨੂੰ ਵਧਾਓ

ਪਲਾਂਟਿਕਸ ਡਾਊਨਲੋਡ ਕਰੋ

ਆਪਣੇ ਖੇਤੀਬਾੜੀ ਪ੍ਰਚੂਨ ਕਾਰੋਬਾਰ ਨੂੰ ਵਧਾਓ

ਪਲਾਂਟਿਕਸ ਪਾਰਟਨਰ ਬਣੋ

ਧਿਆਨ ਕੇਂਦਰਿਤ ਕਰੋ, ਦੇਖਭਾਲ ਕਰੋ, ਸਮਰੱਥ ਕਰੋ, ਸਾਂਝਾ ਕਰੋ!

ਸਾਡੇ ਬ੍ਰਾਂਡ ਦੀਆਂ ਕਦਰਾਂ-ਕੀਮਤਾਂ ਇਸ ਗੱਲ ਨੂੰ ਦਰਸਾਉਂਦੀਆਂ ਹਨ ਕਿ ਅਸੀਂ ਕਿਸ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਅਸੀਂ ਆਪਣੇ ਕਾਰੋਬਾਰ ਨੂੰ ਕਿਵੇਂ ਚਲਾਉਣਾ ਚਾਹੁੰਦੇ ਹਾਂ। ਇਹ ਸਾਡੇ ਸਾਰੇ ਕੰਮਾਂ ਨੂੰ ਆਕਾਰ ਦੇਣ ਵਾਲੇ ਮਾਰਗਦਰਸ਼ਕ ਅਸੂਲ ਹਨ।

ਧਿਆਨ ਕੇਂਦਰਿਤ ਕਰਨਾ

ਅਸੀਂ ਸਹੀ ਕੰਮ ਕਰਨ ਲਈ ਵਚਨਬੱਧ ਹਾਂ, ਭਾਵੇਂ ਇਸਦਾ ਮਤਲਬ ਰਵਾਇਤੀ ਸੋਚ ਨੂੰ ਚੁਣੌਤੀ ਦੇਣਾ ਹੋਵੇ। ਅਸੀਂ ਸਭ ਤੋਂ ਵੱਡਾ ਪ੍ਰਭਾਵ ਅਤੇ ਸਭ ਤੋਂ ਵੱਡੀ ਦੇਣ ਬਣਾਉਣ ਲਈ ਸਮਰਪਿਤ ਹਾਂ ਜੋ ਅਸੀਂ ਸੰਭਵ ਤੌਰ 'ਤੇ ਕਰ ਸਕਦੇ ਹਾਂ।

ਦੇਖਭਾਲ

ਦੇਖਭਾਲ ਇਸ ਗੱਲ ਤੋਂ ਜਾਣੂ ਹੋਣ ਬਾਰੇ ਹੈ ਕਿ ਸਾਡੀਆਂ ਕਾਰਵਾਈਆਂ ਸਾਡੇ ਸਮਾਜਿਕ ਅਤੇ ਕੁਦਰਤੀ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਹਰ ਚੀਜ਼ ਜੁੜੀ ਹੋਈ ਹੈ। ਇਸ ਲਈ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਵਿੱਚ ਦਿਆਲੂ, ਹਮਦਰਦੀ ਅਤੇ ਮੱਦਦਗਾਰ ਬਣਨ ਦੀ ਕੋਸ਼ਿਸ਼ ਕਰਦੇ ਹਾਂ।

ਸਮਰੱਥ ਕਰੋ

ਅਸੀਂ ਲੋਕਾਂ ਨੂੰ ਸਮਾਰਟ ਚੋਣਾਂ ਕਰਨ ਦੇ ਯੋਗ ਬਣਾਉਂਦੇ ਹਾਂ ਜੋ ਉਨ੍ਹਾਂ ਨੂੰ ਵਧਣ ਅਤੇ ਬਿਹਤਰ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰਨਗੇ। ਇਸ ਨਾਲ ਵਧੇਰੇ ਸੁਤੰਤਰਤਾ, ਸਵੈ-ਨਿਰਭਰਤਾ ਅਤੇ ਸਫ਼ਲਤਾ ਮਿਲਦੀ ਹੈ।

ਸਾਂਝਾ ਕਰੋ

ਸਾਡਾ ਮੰਨਣਾ ਹੈ ਕਿ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਹੋਣ ਨਾਲ ਸਾਡੇ ਉਪਭੋਗਤਾਵਾਂ ਨੂੰ ਬਿਹਤਰ ਨਤੀਜੇ ਪ੍ਰਾਪਤ ਕਰਨ ਵਿੱਚ ਮੱਦਦ ਮਿਲਦੀ ਹੈ। ਇਸ ਲਈ ਅਸੀਂ ਸਹੀ, ਢੁੱਕਵੀਂ ਅਤੇ ਨਿਰਪੱਖ ਜਾਣਕਾਰੀ ਪ੍ਰਦਾਨ ਕਰਦੇ ਹਾਂ ਜਿੱਥੇ ਅਤੇ ਜਦੋਂ ਇਸਦੀ ਲੋੜ ਹੁੰਦੀ ਹੈ।

ਇੱਕ ਉੱਜਵਲ ਭਵਿੱਖ ਦਾ ਨਿਰਮਾਣ

ਜਰਮਨੀ ਅਤੇ ਭਾਰਤ ਵਿੱਚ ਦਫ਼ਤਰਾਂ ਵਾਲੀ ਇੱਕ ਅੰਤਰਰਾਸ਼ਟਰੀ ਕੰਪਨੀ ਹੋਣ ਦੇ ਨਾਤੇ, ਸਾਡਾ ਟੀਚਾ ਜੀਵਨ ਦੇ ਸਾਰੇ ਖੇਤਰਾਂ ਅਤੇ ਵਿਭਿੰਨ ਸਮਾਜਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਅਸੀਂ ਇੱਕ ਕਾਰਜ ਸਥਾਨ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹਾਂ ਜੋ ਤਰੱਕੀ, ਕਾਬਲੀਅਤ ਅਤੇ ਇਮਾਨਦਾਰੀ ਨੂੰ ਮਹੱਤਵ ਦਿੰਦੀ ਹੈ, ਇੱਕ ਅਜਿਹਾ ਵਾਤਾਵਰਣ ਬਣਾਉਂਦੀ ਹੈ ਜਿੱਥੇ ਹਰ ਕੋਈ ਖੁਸ਼ਹਾਲ ਰਹਿ ਸਕਦਾ ਹੈ।

ਪਹਿਲਾਂ ਗ੍ਰਾਹਕ
ਗ੍ਰਾਹਕ ਦੀ ਆਵਾਜ਼
ਅਸੀਂ ਆਪਣੇ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨ ਲਈ ਗ੍ਰਾਹਕ ਫੀਡਬੈਕ ਅਤੇ ਉਮੀਦਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ।
ਲੋਕਾਂ 'ਤੇ ਧਿਆਨ ਕੇਂਦਰਿਤ ਕੀਤਾ
ਕੰਮ-ਜੀਵਨ ਸੰਤੁਲਨ
ਅਸੀਂ ਕਰਮਚਾਰੀਆਂ ਦੀਆਂ ਵਿਅਕਤੀਗਤ ਜ਼ਰੂਰਤਾਂ 'ਤੇ ਵਿਚਾਰ ਕਰਦੇ ਹਾਂ ਅਤੇ ਹਰ ਕਿਸੇ ਨੂੰ ਕੰਮ ਦੇ ਦੌਰਾਨ ਅਤੇ ਬਾਅਦ ਵਿੱਚ ਆਪਣੇ ਸਮੇਂ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰਦੇ ਹਾਂ।
ਪ੍ਰਗਤੀ ਦੇ ਥੰਮ੍ਹ
ਦੂਰਦਰਸ਼ੀ
ਅਸੀਂ ਇੱਕ ਮਜ਼ਬੂਤ ਉਦੇਸ਼ ਭਾਵਨਾ ਨਾਲ ਅਭਿਲਾਸ਼ੀ ਹਾਂ। ਅਸੀਂ ਆਪਣੇ ਯਤਨਾਂ ਵਿੱਚ ਨਵੀਨਤਾਕਾਰੀ ਅਤੇ ਭਵਿੱਖਮੁਖੀ ਬਣਨ ਲਈ ਦ੍ਰਿੜ੍ਹ ਹਾਂ।
ਨੈਤਿਕ ਵਿਵਹਾਰ
ਸਮਾਵੇਸ਼ੀਤਾ
ਅਸੀਂ ਲਿੰਗ, ਧਰਮ, ਜਾਤ, ਨਸਲ, ਆਮਦਨ ਸਮੂਹ ਅਤੇ ਅਪੰਗਤਾ ਦੀ ਪਰਵਾਹ ਕੀਤੇ ਬਿਨ੍ਹਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨਾਲ ਬਰਾਬਰ ਵਿਵਹਾਰ ਕਰਦੇ ਹਾਂ।